Uncategorized
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਲਈ 4 ਹੋਰ ਉਮੀਦਵਾਰਾਂ ਦਾ ਐਲਾਨ
9 ਤੋਂ ਜੋਤੀ ਨਾਗੀ, ਵਾਰਡ ਨੰਬਰ 11 ਤੋਂ ਯੂਥ ਆਗੂ ਪਵਨਪ੍ਰੀਤ ਸਿੰਘ ਅਤੇ ਵਾਰਡ ਨੰਬਰ 14 ਤੋਂ ਸ਼ੀਤਲ ਨੂੰ ਪਾਰਟੀ ਉਮੀਦਵਾਰ ਐਲਾਨਿਆ

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਲਈ 4 ਹੋਰ ਉਮੀਦਵਾਰਾਂ ਦਾ ਐਲਾਨ

ਰੂਪਨਗਰ, 13 ਮਈ (ਵਿਨੋਦ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਲਈ ਅੱਜ ਚਾਰ ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ।
ਇੱਕ ਪ੍ਰੈਸ ਨੋਟ ਰਾਹੀਂ ਪਾਰਟੀ ਦੇ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਵਾਰਡ ਨੰਬਰ 8 ਤੋਂ ਜਤਿੰਦਰ ਕੌਰ ਸੈਣੀ, ਵਾਰਡ ਨੰਬਰ 9 ਤੋਂ ਜੋਤੀ ਨਾਗੀ, ਵਾਰਡ ਨੰਬਰ 11 ਤੋਂ ਯੂਥ ਆਗੂ ਪਵਨਪ੍ਰੀਤ ਸਿੰਘ ਅਤੇ ਵਾਰਡ ਨੰਬਰ 14 ਤੋਂ ਸ਼ੀਤਲ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ।

ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਉਮੀਦਵਾਰਾਂ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਚੋਣ ਮੁਹਿੰਮ ਲਈ ਸ਼ੁਭਕਾਮਨਾਵਾਂ ਦਿੱਤੀਆਂ।


