Welcome to APDA NEWS   Click to listen highlighted text! Welcome to APDA NEWS
ਚੋਟੀ ਦੀਆਂ ਖਬਰਾਂਪੰਜਾਬ

ਭਿਆਨਕ ਅਗਨੀਕਾਂਡ ਨੇ ਮਚਾਈ ਤਬਾਹੀ, ਦੁਕਾਨਾਂ ਦੀਆਂ ਛੱਤਾਂ ਡਿੱਗੀਆਂ

ਭਨੁਪਲੀ ਦੇ ਮੁੱਖ ਬਾਜ਼ਾਰ ਵਿੱਚ ਲੱਗੀ ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ

ਭਿਆਨਕ ਅਗਨੀਕਾਂਡ ਨੇ ਮਚਾਈ ਤਬਾਹੀ, ਦੁਕਾਨਾਂ ਦੀਆਂ ਛੱਤਾਂ ਡਿੱਗੀਆਂ

ਭਨੁਪਲੀ ਦੇ ਮੁੱਖ ਬਾਜ਼ਾਰ ਵਿੱਚ ਲੱਗੀ ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ

ਸ੍ਰੀ ਅਨੰਦਪੁਰ ਸਾਹਿਬ, 12 ਮਈ (ਅਸਲ ਪੰਜਾਬ ਦੀ ਆਵਾਜ਼ ਬਿਊਰੋ) ਕਸਬਾ ਭਨੁਪਲੀ ਦੇ ਮੁੱਖ ਬਾਜ਼ਾਰ ਵਿੱਚ ਤੜਕਸਾਰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਇਲੈਕਟ੍ਰਿਕ ਸਮਾਨ ਦੀ ਦੁਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਇਸ ਅਗਨੀਕਾਂਡ ਵਿੱਚ ਕੁੱਲ ਪੰਜ ਦੁਕਾਨਾਂ, ਜਿਨ੍ਹਾਂ ਵਿੱਚ ਹੇਠਲੀਆਂ ਤਿੰਨ ਅਤੇ ਉੱਪਰਲੀਆਂ ਦੋ ਦੁਕਾਨਾਂ ਸ਼ਾਮਲ ਹਨ, ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ। ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 5:15 ਵਜੇ ਵਾਪਰੀ।

ਗੁਆਂਢੀ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਬੇਟੀ ਨੂੰ ਬੱਸ ਅੱਡੇ ਛੱਡਣ ਗਿਆ ਸੀ ਤਾਂ ਉਸ ਨੂੰ ਪਲਾਸਟਿਕ ਸੜਨ ਦੀ ਤੇਜ਼ ਬਦਬੂ ਆਈ। ਵਾਪਸ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਜਿਵੇਂ ਹੀ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੰਦਰ ਗੈਸ ਬਣਨ ਕਾਰਨ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਬਾਹਰ ਨਿਕਲਣ ਲੱਗੀਆਂ।

ਪੀੜਤ ਦੁਕਾਨ ਮਾਲਕ ਮਦਨ ਲਾਲ ਨੇ ਦੱਸਿਆ ਕਿ ਹੇਠਾਂ ਵਾਲੀਆਂ ਤਿੰਨੋਂ ਦੁਕਾਨਾਂ ਉਨ੍ਹਾਂ ਦੀਆਂ ਸਨ ਅਤੇ ਅੱਗ ਉੱਪਰ ਬਣੀਆਂ ਦੋ ਹੋਰ ਦੁਕਾਨਾਂ ਤੱਕ ਵੀ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਗ ਦੀ ਤਪਸ਼ ਇੰਨੀ ਜ਼ਿਆਦਾ ਸੀ ਕਿ ਦੁਕਾਨਾਂ ਦੇ ਲੈਂਟਰ ਤੱਕ ਡਿੱਗ ਗਏ ਅਤੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਖ਼ਾਕ ਹੋ ਗਿਆ।ਮਾਲਕ ਦੇ ਅਨੁਸਾਰ ਇਸ ਅਗਨੀਕਾਂਡ ਕਾਰਨ ਕਰੀਬ ਇੱਕ ਤੋਂ ਡੇਢ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਆਪ ਆਗੂ ਦੀਪਕ ਸੋਨੀ ਨੇ ਦੱਸਿਆ ਕਿ ਅੱਗ ਇੰਨੀ  ਭਿਆਨਕ ਸੀ ਕਿ ਦੇਸ਼ ਦੇ ਮਿੰਟਾਂ ਵਿੱਚ ਇਲੈਕਟਰੋਨਿਕ ਸਮਾਨ ਸੜ ਕੇ ਸੁਆਹ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ਬਹੁਤ ਭਿਆਨਕ ਸੀ ਅਤੇ ਦੁਕਾਨਾਂ ਅੰਦਰ ਪਿਆ ਬਿਜਲੀ ਦਾ ਸਮਾਨ ਲਗਾਤਾਰ ਅੱਗ ਨੂੰ ਹੋਰ ਭੜਕਾ ਰਿਹਾ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਲੰਬੇ ਸਮੇਂ ਤੱਕ ਮੁਸ਼ੱਕਤ ਕਰਨ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

 

ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਕਾਰਨ ਅੱਗ ਨੂੰ ਬਾਕੀ ਬਾਜ਼ਾਰ ਵਿੱਚ ਫੈਲਣ ਤੋਂ ਰੋਕ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!